¡Sorpréndeme!

ਬੱਲੇ ਓ ਚਲਾਕ ਸੱਜਣਾ! ਹੁਣ ਖਾ ਜੇਲ੍ਹ ਦੀ ਹਵਾ! ਵੋਹਟੀ ਨੂੰ ਕੈਨੇਡਾ ਬੁਲਾਉਣ ਦੇ ਮੰਗਦਾ ਸੀ ਪੈਸੇ |OneIndia Punjabi

2024-01-18 0 Dailymotion

ਸਹੁਰਿਆਂ ਦਾ 28 ਲੱਖ ਰੁਪਿਆ ਖ਼ਰਚਾ ਕੇ ਮੁੱਕਰਨ ਦੇ ਇਲਜ਼ਾਮਾਂ ਵਾਲੀ ਕੁੜੀ ਦੇ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਹੋਣ ਮਗਰੋਂ ਹੁਣ ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਹੁਣ ਕੈਨੇਡਾ ਤੋਂ ਆਏ ਇਕ ਮੁੰਡੇ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਉਕਤ ਮੁੰਡੇ ਦਾ ਵਿਆਹ ਨੂਰਮਹਿਲ ਦੀ ਰਹਿਣ ਵਾਲੀ ਕੁੜੀ ਨਾਲ ਹੋਇਆ ਸੀ। ਵਿਆਹ ਮਗਰੋਂ ਮੁੰਡੇ ਨੇ ਕੈਨੇਡਾ 'ਚ ਆਪਣੇ ਸਾਰੇ ਪਰਿਵਾਰ ਨੂੰ ਸੱਦ ਲਿਆ ਪਰ ਪਤਨੀ ਦੀ ਵਾਰੀ ਆਈ ਤਾਂ ਉਸ ਨੇ ਕੁੜੀ ਦੇ ਘਰਵਾਲਿਆਂ ਨੂੰ ਫੋਨ ਕਰਕੇ ਵੱਖ-ਵੱਖ ਡਿਮਾਂਡਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।ਮੁੰਡੇ ਨੇ ਕਿਹਾ ਕਿ ਪਹਿਲਾਂ ਉਸ ਨੂੰ 30 ਲੱਖ ਰੁਪਿਆ ਦਿਓ, ਫਿਰ ਹੀ ਉਹ ਉਨ੍ਹਾਂ ਦੀ ਕੁੜੀ ਨੂੰ ਕੈਨੇਡਾ ਲੈ ਕੇ ਜਾਵੇਗਾ।3 ਸਾਲ ਬਾਅਦ ਕੈਨੇਡਾ ਤੋਂ ਪਰਤੇ ਐਨ.ਆਰ.ਆਈ. ਨੌਜਵਾਨ ਨੂੰ ਜਲੰਧਰ ਦਿਹਾਤੀ ਪੁਲਿਸ ਨੇ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਵਿਰੁਧ 18 ਜਨਵਰੀ 2023 ਨੂੰ ਕੇਸ ਦਰਜ ਕੀਤਾ ਗਿਆ ਸੀ।
.
.
.
#delhiairport #punjabnews #canada
~PR.182~